Description of 108. ਕ੍ਰੋਧ ਨੂੰ ਪਾਰ ਕਰਨਾ
ਸ੍ਰੀ ਕ੍ਰਿਸ਼ਨ ਕਹਿੰਦੇ ਹਨ—ਉਨ੍ਹਾਂ ਲੋਕਾਂ ਲਈ ਜੋ ਇੱਛਾ ਅਤੇ ਕ੍ਰੋਧ ਤੋਂ ਮੁਕਤ ਹਨ, ਮਨ ਨਿਯੰਤਰਤ ਹੈ, ਅਤੇ ਆਤਮ ਗਿਆਨੀ ਹਨ, ਉਹ ਇਸ ਦੁਨੀਆਂ ਅਤੇ ਇਸ ਤੋਂ ਵੀ ਪਾਰ, ਦੋਵਾਂ ਵਿੱਚ ਪੂਰੀ ਤਰ੍ਹਾਂ ਨਾਲ ਮੁਕਤ ਹਨ (5.26)। ਸੁਆਲ ਇਹ ਹੈ ਕਿ ਕਾਮਨਾ ਦੇ ਰੋਗ ਅਤੇ ਕ੍ਰੋਧ ਦੇ ਪਾਗਲਪਨ ਤੋਂ ਕਿਵੇਂ ਮੁਕਤ ਹੋਇਆ ਜਾਵੇ।
ਹਰ ਇਕ ਵਾ-ਵਰੋਲੇ (ਤੂਫਾਨ) ਦੀ ਇਕ ਸ਼ਾਂਤ ਅੱਖ ਜਾਂ ਕੇਂਦਰ ਹੁੰਦਾ ਹੈ। ਇਸੇ ਤਰ੍ਹਾਂ ਸਾਰੀ ਇੱਛਾ ਅਤੇ ਕ੍ਰੋਧ ਦੇ ਤੂਫਾਨ ਦਾ ਵੀ ਸਾਡੇ ਅੰਦਰ ਇਕ ਇੱਛਾਹੀਣ ਅਤੇ ਕ੍ਰੋਧਹੀਣ ਕੇਂਦਰ ਹੈ, ਅਤੇ ਇਹ ਸਲੋਕ ਉਸ ਕੇਂਦਰ ਤੱਕ ਪਹੁੰਚਣ ਲਈ ਹੀ ਹੈ। ਇਸ ਵਾਸਤੇ ‘ਮੈਂ’ ਨੂੰ ਤਿਆਗਣ ਲਈ ਹੌਂਸਲੇ ਦੀ ਲੋੜ ਹੁੰਦੀ ਹੈ, ਜੋ ਕਿ ਇੱਛਾ ਦਾ ਇਕ ਮੂਲ ਤੱਤ ਹੈ।
ਇਕ ਪ੍ਰਭਾਵੀ ਤਕਨੀਕ ਦੀ ਪੇਸ਼ਕਸ਼ ਕੀਤੀ ਗਈ ਹੈ ਕਿ ਅਸੀਂ ਅਤੀਤ ਦੀ ਸਥਿਤੀ ਨੂੰ ਫਿਰ ਤੋਂ ਦੁਹਰਾਈਏ ਅਤੇ ਵੇਖੀਏ ਕਿ ਕਿੱਥੇ ਅਸੀਂ ਇੱਛਾ ਜਾਂ ਕ੍ਰੋਧ ਵਿੱਚ ਜਕੜੇ ਹੋਏ ਸੀ। ਆਪਣੀ ਬਿਹਤਰ ਜਾਗਰੂਕਤਾ ਨਾਲ ਇਸ ਨੂੰ ਦੁਹਰਾਈਏ ਕਿ ਸਾਰੇ ਪ੍ਰਾਣੀਆਂ ਵਿੱਚ ਆਤਮਾ ਇਕ ਹੈ ਅਤੇ ਵੱਖ-ਵੱਖ ਲੋਕ ਇਕ ਅਸਲੀਅਤ ਨੂੰ ਵੱਖ-ਵੱਖ ਤੌਰ ਤੇ ਸਮਝਦੇ ਹਨ।
ਭਾਰਤੀ ਪੰਰਪਰਾ ਜੀਵਨ ਨੂੰ ਇਕ ਲੀਲਾ ਜਾਂ ਸਿਰਫ ਇਕ ਨਾਟਕ ਸਮਝਦੀ ਹੈ, ਅਤੇ ਇਸ ਵਿੱਚ ਗੰਭੀਰਤਾ ਨਾਲ ਲੈਣ ਯੋਗ ਕੁੱਝ ਵੀ ਨਹੀਂ ਹੈ। ਦੂਜੀ ਤਕਨੀਕ 7-10 ਦਿਨਾਂ ਤੱਕ ਅਜਿਹਾ ਜੀਵਨ ਜੀਉਣ ਦੀ ਹੈ, ਜਿਵੇਂ ਕਿ ਅਸੀਂ ਕਿਸੇ ਨਾਟਕ ਦਾ ਇਕ ਭਾਗ ਹੋਈਏ, ਅਤੇ ਕਿਸੇ ਚੀਜ਼ ਨੂੰ ਗੰਭੀਰਤਾ ਪੂਰਵਕ ਨਾ ਲੈਂਦੇ ਹੋਏ ਇਕ ਉਤਸਵ ਦੇ ਤੌਰ ਤੇ ਵੇਖੀਏ। ਇੱਛਾ ਤੇ ਕ੍ਰੋਧ ਦਾ ਅਨੁਭਵ ਇਉਂ ਕਰੀਏ ਜਿਵੇਂ ਕਿਸੇ ਨਾਟਕ ਦਾ ਇਕ ਕਲਾਕਾਰ ਕਰਦਾ ਹੈ, ਜੋ ਸਿਰਫ ਕਲਾਕਾਰੀ ਕਰ ਰਿਹਾ ਹੈ।
ਇਕ ਵਾਰ ਜਦੋਂ ਕੋਈ ਇਸ ਗੱਲ ਨੂੰ ਸਮਝ ਲੈਂਦਾ ਹੈ, ਭਾਵੇਂ ਉਹ ਥੋੜ੍ਹਾ ਹੀ ਸਮਝੇ, ਤਾਂ ਉਹ ਹੌਲੀ-ਹੌਲੀ ਵਰਤਮਾਨ ਛਿਣਾਂ ਵਿੱਚ ਵੀ ਇੱਛਾ ਅਤੇ ਕ੍ਰੋਧ ਨੂੰ ਛੱਡਣਾ ਸਿੱਖ ਜਾਂਦਾ ਹੈ, ਜਦੋਂ ਕਿ ਉਹ ਸੁੱਖ ਅਤੇ ਦੁੱਖ ਦੀਆਂ ਸੰਵੇਦਨਾ ਭਰਪੂਰ ਧਾਰਨਾਵਾਂ ਤੋਂ ਪ੍ਰਭਾਵਿਤ ਹੁੰਦਾ ਹੈ, ਜਿਹੜੀਆਂ ਹੋਰ ਕੁੱਝ ਨਹੀਂ ਸਗੋਂ ਇੱਥੇ ਤੇ ਇਸੇ ਛਿਣ ਮੁਕਤੀ ਅਤੇ ਅੰਤਮ ਸੁਤੰਤਰਤਾ ਹੀ ਹੈ।
ਇਸ ਦਾ ਅੰਤਮ ਭਾਗ ਪ੍ਰਮਾਤਮਾ ਦੇ ਪ੍ਰਤੀ ਸਮਰਪਣ ਹੈ, ਅਤੇ ਸ੍ਰੀ ਕ੍ਰਿਸ਼ਨ ਪ੍ਰਮਾਤਮਾ ਦੇ ਰੂਪ ਵਿੱਚ ਆ ਕੇ ਕਹਿੰਦੇ ਹਨ ਕਿ ਮੈਨੂੰ ਸਾਰੇ ਯੱਗਾਂ ਅਤੇ ਤਪੱਸਿਆਵਾਂ ਦਾ ਭੋਗੀ, ਸਾਰੇ ਸੰਸਾਰਾਂ ਦਾ ਸਰਵਉੱਚ ਭਗਵਾਨ ਅਤੇ ਸਾਰੇ ਜੀਵਾਂ ਦੇ ਨਿਰਸੁਆਰਥ ਮਿੱਤਰ ਦੇ ਰੂਪ ਵਿੱਚ ਮਹਿਸੂਸ ਕਰਨ ਤੋਂ ਬਾਦ, ਮੇਰਾ ਭਗਤ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ (5.29)।
ਇਸ ਨਾਲ ਗੀਤਾ ਦਾ ਪੰਜਵਾਂ ਅਧਿਆਇ ਪੂਰਨ ਹੁੰਦਾ ਹੈ ਜੋ ਕਰਮ ਸੰਨਿਆਸ ਯੋਗ ਜਾਂ ਕਰਮ ਦੇ ਫਲ ਦੇ ਤਿਆਗ ਦੇ ਮਾਧਿਅਮ ਰਾਹੀਂ ਏਕਤਾ, ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।